ਮਹਾਨ ਵਿਗਿਆਨੀ ਸਟੀਫਨ ਹਾਕਿੰਗ ਦਾ ਹੋਇਆ ਦਿਹਾਂਤ

 

ਨਵੀਂ ਦਿੱਲੀ, 14 ਮਾਰਚ – ਵਿਸ਼ਵ ਪ੍ਰਸਿੱਧ ਤੇ ਮਹਾਨ ਬ੍ਰਿਟਿਸ਼ ਵਿਗਿਆਨੀ ਸਟੀਫਨ ਹਾਕਿੰਗ ਦਾ 76 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹ ਵਿਸ਼ਵ ਪ੍ਰਸਿੱਧ ਕਿਤਾਬ ‘ ਏ ਬਰੀਫ ਹਿਸਟਰੀ ਆਫ ਟਾਈਮ ‘ ਦੇ ਲੇਖਕ ਵੀ ਸਨ। ਉਨ੍ਹਾਂ ਨੇ ‘ਬਲੈਕ ਹਾਲਸ’ ‘ਤੇ ਅਸਾਧਾਰਨ ਖੋਜ ਕੀਤੀ ਸੀ।

ਹਾਕਿੰਗ ਵ੍ਹੀਲਚੇਅਰ ‘ਤੇ ਹੀ ਰਹਿੰਦੇ ਸਨ। ਵਿਗਿਆਨੀ ਸਟੀਫਨ ਹਾਕਿੰਗ ਨੇ ਕਿਹਾ ਸੀ ਕਿ 21 ਸਾਲ ਦੀ ਉਮਰ ਵਿਚ ਡਾਕਟਰਾਂ ਨੇ ਉਨ੍ਹਾਂ ਨੂੰ ‘ਮੋਟਰ ਨਿਊਰੋਨ’ ਨਾਮਕ ਲਾਇਲਾਜ ਬਿਮਾਰੀ ਬਾਰੇ ਦੱਸਿਆ ਸੀ। ਸਦੀ ਦੇ ਮਸ਼ਹੂਰ ਵਿਗਿਆਨੀ ਸਟੀਫਨ ਹਾਕਿੰਗ ਦਾ 76 ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਲੰਬੇ ਸਮੇਂ ਤੋਂ ਬਿਮਾਰ ਰਹੇ ਸਟੀਫਨ ਦੀ ਗਿਣਤੀ ਸੰਸਾਰ ਦੇ ਮਹਾਨ ਭੌਤਿਕ ਵਿਗਿਆਨੀਆਂ ਵਿੱਚ ਹੁੰਦੀ ਹੈ।

ਨੋਬਲ ਇਨਾਮ ਨਾਲ ਸਨਮਾਨਿਤ ਸਟੀਫਨ ਦਾ ਜਨਮ 8 ਜਨਵਰੀ, 1942 ਨੂੰ ਯੂਨਾਇਟਡ ਕਿੰਗਡਮ ਵਿੱਚ ਹੋਇਆ ਸੀ। ਸਰੀਰਕ ਅਸਮਰੱਥਾ ਦੇ ਬਾਵਜੂਦ ਉਹ ਸੰਸਾਰ ਦੇ ਸਭ ਤੋਂ ਵੱਡੇ ਵਿਗਿਆਨੀ ਮੰਨੇ ਗਏ। ਸਟੀਫਨ ਦੀ ਜਿੰਦਗੀ ਅਤੇ ਉਹਨਾਂ ਦੀ ਥਿਊਰੀ ਅਤੇ ਕਿਤਾਬਾਂ ਉੱਤੇ ਕਈ ਫਿਲਮਾਂ ਬਣ ਚੁੱਕੀਆਂ ਹਨ। ਸਾਲ 2014 ਵਿੱਚ ਰਿਲੀਜ਼ ਹੋਈ ਫਿਲਮ ‘ਦ ਥਿਊਰੀ ਆਫ ਐਵਰੀਥਿੰਗ’ ਵਿੱਚ ਸਟੀਫਨ ਦੀ ਅਸਲ ਜਿੰਦਗੀ ਨੂੰ ਪਰਦੇ ‘ਤੇ ਦਿਖਾਇਆ ਗਿਆ ਸੀ।

ਉਨ੍ਹਾਂ ਦੇ ਜਨਮ, ਪੜਾਈ, ਕਾਲਜ ਦੇ ਦਿਨਾਂ ਤੋਂ ਲੈ ਕੇ ਮਸ਼ਹੂਰ ਹੋਣ ਤੱਕ ਦੀ ਕਹਾਣੀ ਨੂੰ ਫਿਲਮ ਨੇ ਵੱਡੇ ਪਰਦੇ ਉੱਤੇ ਦਿਖਾਇਆ। ਫਿਲਮ ਉਨ੍ਹਾਂ ਦੀ ਲਵ-ਲਾਇਫ ‘ਤੇ ਆਧਾਰਿਤ ਹੈ। ਇਸ ‘ਚ ਦਖਾਇਆ ਗਿਆ ਹੈ ਕਿ ਉਹਨਾਂ ਨੂੰ ਕਾਲਜ ਦੇ ਦਿਨਾਂ ਵਿੱਚ ਜੇਨ ਵਾਇਡਲੀ ਦੇ ਨਾਲ ਪਿਆਰ ਹੁੰਦਾ ਹੈ। 1963 ਵਿੱਚ ਸਟੀਫਨ ਜਦੋਂ ਸਿਰਫ਼ 21 ਸਾਲ ਦੇ ਸਨ, ਤੱਦ ਉਹਨਾਂ ਨੂੰ Amyotrophic Lateral Sclerosis ( ALS ) ਨਾਮ ਦਾ ਰੋਗ ਹੋ ਗਿਆ ਸੀ।

ਜਿਸ ਕਾਰਨ ਉਹਨਾਂ ਦੇ ਜਿਆਦਾਤਰ ਅੰਗਾਂ ਨੇ ਹੌਲੀ – ਹੌਲੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਰੋਗ ਨਾਲ ਪੀੜਤ ਲੋਕ ਆਮ-ਤੌਰ ‘ਤੇ 2 ਤੋਂ 5 ਸਾਲ ਤੱਕ ਹੀ ਜਿੰਦਾ ਰਹਿ ਪਾਉਦੇ ਹਨ ਪਰ ਸਟੀਫਨ ਨੇ ਆਪਣੀ ਮੌਤ ਨੂੰ ਹਰਾਇਆ। 21 ਸਾਲਾਂ ਦੇ ਸਟੀਫਨ ਦੀ ਜਿੰਦਗੀ ਵਿੱਚ ਆਏ ਇਸ ਭਿਆਨਕ ਤੂਫਾਨ ਦੇ ਬਾਵਜੂਦ ਜੇਨ ਉਨ੍ਹਾਂ ਦੇ ਨਾਲ ਚੱਟਾਨ ਦੀ ਤਰ੍ਹਾਂ ਖੜੀ ਰਹੀ।

Post Author: admin

Leave a Reply

Your email address will not be published. Required fields are marked *