ਸੁਕਮਾ ਵਿੱਚ ਨਕਸਲੀ ਹਮਲਾ: 9 ਸੀਆਰਪੀਐਫ ਜਵਾਨ ਹਲਾਕ

ਛੱਤੀਸਗੜ੍ਹ ਦੇ ਸੁਕਮਾ ਵਿੱਚ ਅੱਜ ਨਕਸਲੀਆਂ ਵੱਲੋ ਕੀਤੇ ਗਏ ਬਾਰੂਦੀ ਸੁਰੰਗ ਧਮਾਕੇ ਵਿੱਚ ਸੀਆਰਪੀਐਫ ਦੇ 9 ਕਰਮੀ ਹਲਾਕ ਹੋ ਗਏ। ਸਾਲ ਪਹਿਲਾਂ ਇਸੇ ਜ਼ਿਲੇ ਵਿੱਚ ਇਸ ਤਰ੍ਹਾਂ ਦੇ ਹਮਲੇ ਵਿੱਚ ਦਰਜਨ ਜਵਾਨ ਮਾਰੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ ਦੀ ਨਿੰਦਾ ਕੀਤੀ ਹੈ।


ਅਧਿਕਾਰੀਆਂ ਨੇ ਦੱਸਿਆ ਕਿ ਇਹ ਵਾਰਦਾਤ ਪੰਜ ਕਿਲੋਮੀਟਰ ਲੰਮੀ ਉਸਾਰੀ ਅਧੀਨ ਕਿਸਤਾਰਾਮ-ਪਲੋਦੀ ਸੜਕ ’ਤੇ ਬਾਅਦ ਦੁਪਹਿਰ 12:30 ਵਜੇ ਵਾਪਰੀ ਜਦੋਂ ਸੀਆਰਪੀਐਫ ਦੀ 212ਵੀ ਬਟਾਲੀਅਨ ਦੀ ਟੁਕੜੀ ਕੋਈ ਅਪਰੇਸ਼ਨ ਕਰਨ ਜਾ ਰਹੀ  ਸੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਾਰਦਾਤ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀ ਹੈ ਅਤੇ ਉਨ੍ਹਾਂ ਸੀਆਰਪੀਐਫ ਦੇ ਡੀਜੀ ਆਰ ਆਰ ਭਟਨਾਗਰ ਨੂੰ ਤੁਰੰਤ ਛੱਤੀਸਗੜ੍ਹ ਭੇਜਿਆ ਹੈ। ਗ੍ਰਹਿ ਮੰਤਰੀ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਜਵਾਨਾਂ ਦੇ ਇਲਾਜ ਤੇ ਹਮਲਾਵਰਾਂ ਨੂੰ ਫੜਨ ਲਈ ਚਲਾਈ ਜਾ ਰਹੀ ਮੁਹਿੰਮ ਬਾਰੇ ਜਾਣਕਾਰੀ ਲਈ।

Post Author: admin

Leave a Reply

Your email address will not be published. Required fields are marked *