ਮਹਿਲਾ ਕ੍ਰਿਕਟ: ਆਸਟਰੇਲੀਆ ਤੋਂ ਅੱਠ ਵਿਕਟਾਂ ਨਾਲ ਹਾਰਿਆ ਭਾਰਤ

ਸਲਾਮੀ ਬੱਲੇਬਾਜ਼ ਨਿਕੋਲ ਬੋਲਟਨ (ਨਾਬਾਦ 100) ਦੀ ਸੈਂਕੜਾ ਪਾਰੀ ਅਤੇ ਗੇਂਦਬਾਜ਼ ਜੈਸ ਜੋਨਾਸੈੱਨ (30 ਦੌੜਾਂ ’ਤੇ ਚਾਰ ਵਿਕਟਾਂ) ਦੇ ਪ੍ਰਦਰਸ਼ਨ ਸਦਕਾ ਆਸਟਰੇਲੀਆ ਨੇ ਮੇਜ਼ਬਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੱਥੇ ਅੱਜ ਪਹਿਲੇ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਅੱਠ ਵਿਕਟਾਂ ਨਾਲ ਹਰਾ ਦਿੱਤਾ।

ਆਈਸੀਸੀ ਮਹਿਲਾ ਚੈਂਪੀਅਨਸ਼ਿਪ ਤਹਿਤ ਖੇਡੀ ਜਾ ਰਹੀ ਲੜੀ ਦੇ ਪਹਿਲੇ ਇੱਕ ਰੋਜ਼ਾ ਵਿੱਚ ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਆਸਟਰੇਲਿਆਈ ਗੇਂਦਬਾਜ਼ਾਂ ਸਾਹਮਣੇ ਉਹ ਤੈਅ 50 ਓਵਰਾਂ ਵਿੱਚ 200 ਦੌੜਾਂ ਹੀ ਬਣਾ ਸਕੀ।  ਟੀਚੇ ਦਾ ਪਿੱਛਾ ਕਰਦਿਆਂ ਮਹਿਮਾਨ ਟੀਮ ਨੇ 32.1 ਓਵਰ ਵਿੱਚ ਦੋ ਵਿਕਟਾਂ ਪਿੱਛੇ 202 ਦੌੜਾਂ ਬਣਾ ਕੇ ਜਿੱਤ ਆਪਣੇ ਨਾਮ ਕਰ ਲਈ। ਇਸ ਨਾਲ ਆਸਟਰੇਲਿਆਈ ਟੀਮ ਨੂੰ ਦੋ ਅੰਕ ਮਿਲੇ। ਆਸਟਰੇਲਿਆਈ ਪਾਰੀ ਵਿੱਚ ਸਲਾਮੀ ਬੱਲੇਬਾਜ਼ ਬੋਲਟਨ ਨੇ 101 ਗੇਂਦਾਂ ਵਿੱਚ 12 ਚੌਕੇ ਮਾਰ ਕੇ ਨਾਬਾਦ 100 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਜੋ 29 ਸਾਲਾ ਖਿਡਾਰਨ ਦਾ ਇੱਕ ਰੋਜ਼ਾ ਵਿੱਚ ਪੰਜਵਾਂ ਸੈਂਕੜਾ ਹੈ।

Post Author: admin

Leave a Reply

Your email address will not be published. Required fields are marked *