ਜਲ੍ਹਿਆਂਵਾਲਾ ਬਾਗ਼ ‘ਚ ਸਥਾਪਿਤ ਹੋਵੇਗਾ ਸ਼ਹੀਦ ਊਧਮ ਸਿੰਘ ਦਾ 11 ਫੁੱਟ ਉੱਚਾ ਬੁੱਤ, ਰਾਜਨਾਥ ਕਰਨਗੇ ਉਦਘਾਟਨ

ਪੰਜਾਬੀ ਸੂਰਮੇ ਸ਼ਹੀਦ ਊਧਮ ਸਿੰਘ ਦਾ 11 ਫੁੱਟ ਉਚਾ ਅਤੇ 4 ਫੁੱਟ ਚੋੜਾ ਬੁੱਤ 13 ਮਾਰਚ ਨੂੰ ਜਲ੍ਹਿਆਂਵਾਲਾ ਵਾਲਾ ਬਾਗ਼ ‘ਚ ਲਗਾਇਆ ਜਾ ਰਿਹਾ ਹੈ। ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਇਹ ਯਾਦਗਾਰੀ ਬੁੱਤ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਸੇਵੀ ਸੰਸਥਾ ਵਲੋਂ ਬਣਵਾਇਆ ਗਿਆ ਹੈ। ਇਹ ਬੁੱਤ ਪੰਜਾਬ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ) ‘ਚ ਬਣਾਇਆ ਗਿਆ ਹੈ। ਇਸ ਬੁੱਤ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ।

 

ਇਸ ਮੌਕੇ ਰੱਖੇ ਸਮਾਗਮ ‘ਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਕੇਂਦਰੀ ਮੰਤਰੀ ਵਿਜੇ ਸਾਂਪਲਾ, ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਗੁਰਜੀਤ ਸਿੰਘ ਔਜਲਾ, ਪ੍ਰੇਮ ਸਿੰਘ ਚੰਦੂਮਾਜਰਾ, ਸ਼ਵੇਤ ਮਲਿਕ, ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਐਮ.ਐਲ.ਏ. ਹਰਦਿਆਲ ਸਿੰਘ ਕੰਬੋਜ, ਰਾਜਿੰਦਰ ਸਿੰਘ ਕੰਬੋਜ, ਮਦਨ ਲਾਲ ਕੰਬੋਜ, ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਓ.ਪੀ. ਸੋਨੀ, ਰਾਣਾ ਗੁਰਜੀਤ ਸਿੰਘ ਸੋਢੀ, ਹੰਸ ਰਾਜ ਜੋਸਨ, ਕਰਨ ਦੇਵ ਕੰਬੋਜ ਆਦਿ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਹਾਜ਼ਰ ਹੋਣਗੇ।

Post Author: admin

Leave a Reply

Your email address will not be published. Required fields are marked *