ਚੀਨ ‘ਚ ਵੀ ਛਾਏ ‘ਬਜਰੰਗੀ ਭਾਈਜਾਨ’

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੀ ਫਿਲਮ ‘ਬਜਰੰਗੀ ਭਾਈਜਾਨ’ ਅਜੇ ਵੀ ਰਿਕਾਰਡ ਕਾਇਮ ਕਰ ਰਹੀ ਹੈ। ਭਾਰਤ ਵਿੱਚ ਰਿਕਾਰਡ ਤੋੜ ਕਮਾਈ ਕਰਨ ਮਗਰੋਂ ਫਿਲਮ ਚੀਨ ਵਿੱਚ ਵੀ ਧਮਾਲ ਪਾ ਰਹੀ ਹੈ। ਫਿਲਮ ਨੇ ਚੀਨ ‘ਚ ਹੁਣ ਤੱਖ 150 ਕਰੋੜ ਰੁਪਏ ਕਮਾਏ ਹਨ।

ਸਲਮਾਨ ਦੀ ਇਹ ਪਹਿਲੀ ਫਿਲਮ ਹੈ ਜਿਹੜੀ ਚੀਨ ‘ਚ ਰਿਲੀਜ਼ ਹੋਈ ਹੈ। ਇਸ ਤੋਂ ਪਹਿਲਾਂ ਆਮਿਰ ਖ਼ਾਨ ਚੀਨੀਆਂ ਦੇ ਪਸੰਦੀਦਾ ਅਦਾਕਾਰ ਬਣੇ ਹੋਏ ਹਨ। ਸਲਮਾਨ ਦੀ ਇਸ ਫਿਲਮ ਭਾਰਤ ਤੋਂ ਇਲਾਵਾ ਪਾਕਿਸਤਾਨ ਵਿੱਚ ਵੀ ਵੇਖਿਆ ਗਿਆ ਸੀ।

ਹਾਸਲ ਜਾਣਕਾਰੀ ਮੁਤਾਬਕ ਫਿਲਮ ਨੇ ਪਹਿਲੇ ਦਿਨ ਹੀ ਚੀਨ ‘ਚ 18 ਕਰੋੜ ਰੁਪਏ ਕਮਾਏ ਹਨ। ਚੀਨੀ ਬਾਕਸ ਆਫਿਸ ਮੁਤਾਬਕ ‘ਬਜਰੰਗੀ ਭਾਈਜਾਨ’ ਨੇ ਆਮਿਰ ਦੀ ‘ਦੰਗਲ’ ਦੇ ਪਹਿਲੇ ਦਿਨ ਦੀ ਕਮਾਈ ਨਾਲੋਂ ਕਿਤੇ ਵਧ ਕਮਾਈ ਕੀਤੀ ਹੈ। ਉਂਜ ਆਮਿਰ ਦੀ ਫਿਲਮ ‘ਸੀਕਰੇਟ ਸੁਪਰਸਟਾਰ’ ਦੇ 40 ਕਰੋੜ ਦੇ ਰਿਕਾਰਡ ਨੂੰ ਉਹ ਨਹੀਂ ਤੋੜ ਸਕੇ।

Post Author: admin

Leave a Reply

Your email address will not be published. Required fields are marked *