ਮੁਹਾਲੀ ਨਗਰ ਨਿਗਮ ਵੱਲੋਂ 15 ਕਰੋੜ ਘਾਟੇ ਦਾ ਬਜਟ ਪਾਸ

ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਸਾਲ 2018-19 ਲਈ 15 ਕਰੋੜ 23 ਲੱਖ 50 ਹਜ਼ਾਰ ਰੁਪਏ ਦੇ ਘਾਟੇ ਵਾਲਾ ਬਜਟ ਪਾਸ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਚਾਲੂ ਵਿੱਤੀ ਵਰ੍ਹੇ ਦੌਰਾਨ ਨਿਗਮ ਨੂੰ ਪ੍ਰਾਪਰਟੀ ਟੈਕਸ ਅਤੇ ਹੋਰ ਕੰਮਾਂ ਤੋਂ 11293.50 ਲੱਖ ਰੁਪਏ ਆਮਦਨ ਹੋਣ ਦੀ ਸੰਭਾਵਨਾ ਹੈ ਜਦੋਂਕਿ ਇਸ ਦੇ ਮੁਕਾਬਲੇ ਵਿਕਾਸ ਕੰਮਾਂ ’ਤੇ 12817 ਲੱਖ ਰੁਪਏ ਖਰਚਾ ਹੋਣ ਦਾ ਅਨੁਮਾਨ ਹੈ। ਨਿਗਮ ਨੂੰ ਹੋਣ ਵਾਲੀ ਆਮਦਨ ਵਿੱਚ ਮੁੱਖ ਹਿੱਸਾ ਜੀਐਸਟੀ (ਚੁੰਗੀ ਰਾਹੀਂ) ਤੋਂ 60 ਕਰੋੜ ਰੁਪਏ ਦਾ ਹੈ। ਇਸ ਤੋਂ ਇਲਾਵਾ ਪ੍ਰਾਪਰਟੀ ਟੈਕਸ ਅਤੇ ਫਾਇਰ ਸੈੱਸ ਤੋਂ 19 ਕਰੋੜ, ਇਸ਼ਤਿਹਾਰਬਾਜ਼ੀ ਦੇ ਰੂਪ ਵਿੱਚ 10 ਕਰੋੜ, ਬਿਜਲੀ ਦੀ ਚੁੰਗੀ ਛੇ ਕਰੋੜ ਰੁਪਏ, ਐਡੀਸ਼ਨਲ ਐਕਸਾਈਜ਼ ਡਿਊਟੀ ਤੋਂ 10 ਕਰੋੜ, ਵੈਟ ਤੋਂ 5 ਕਰੋੜ 60 ਲੱਖ ਦੀ ਆਮਦਨ ਹੋਣ ਦਾ ਅਨੁਮਾਨ ਹੈ।

Post Author: admin

Leave a Reply

Your email address will not be published. Required fields are marked *