ਪਲਾਹੀ ਬਾਈਪਾਸ ਤੇ ਵਿਸ਼ਾਲ ਧਰਨਾ ਅੰਡਰਪਾਸ ਬਨਾਉਣ ਦੇ ਵਾਇਦੇ ਨਾਲ ਹੋਇਆ ਸਮਾਪਤ


ਫਗਵਾੜਾ(12 ਮਾਰਚ )- ਪਲਾਹੀ ਤੋਂ ਫਗਵਾੜਾ ਸੜਕ ਲਈ ਨੈਸ਼ਨਲ ਹਾਈਵੇ ਸਿਕਸ ਲੇਨ ਚੰਡੀਗੜ੍ਹ-ਮੇਹਟਾਂ ਉਤੇ ਕੋਈ ਅੰਡਰਪਾਸ ਜਾਂ ਪੁੱਲ ਨਾ ਬਨਾਉਣ ਕਾਰਨ ਇਲਾਲੇ ਦੇ 15 ਪਿੰਡਾਂ ਦੇ ਸੈਂਕੜੇ ਲੋਕਾਂ ਵੱਲੋਂ ਵਿਸ਼ਾਲ ਧਰਨਾ ਪਲਾਹੀ ਬਾਈਪਾਸ ਉਤੇ ਲਗਾਇਆ ਗਿਆ। ਇਸ ਸੜਕ ਉਤੇ ਕੋਈ ਰਸਤਾ ਨਾ ਹੋਣ ਕਾਰਨ ਇਲਾਕੇ ਦੇ 40 ਪਿੰਡ ਪ੍ਰਭਾਵਤ ਹੁੰਦੇ ਹਨ ਅਤੇ ਫਗਵਾੜਾ ਆਦਮਪੁਰ ਤੋਂ ਫਗਵਾੜਾ ਤੱਕ ਪੁੱਜਣ ਵਾਲੇ ਇਹਨਾ ਪਿੰਡਾਂ ਦੇ ਲੋਕਾਂ ਨੂੰ ਬੇਹੱਦ ਕਠਿਨਾਈ ਦਾ ਸਾਹਮਣਾ ਕਰਨਾ ਪੈਣਾ ਹੈ। ਬਾਵਜੂਦ ਇਸ ਗੱਲ ਦੇ ਕਿ ਫਗਵਾੜਾ ਤੋਂ ਰਾਣੀਪੁਰ ਸੜਕ ਪ੍ਰਧਾਨਮੰਤਰੀ ਯੋਜਨਾ ਅਧੀਨ ਬਣੀ ਹੋਈ ਹੈ ਅਤੇ ਇਸ ਰਸਤੇ ਪਿੰਡਾਂ ਵੱਲ ਜਾਣ ਲਈ ਕਈ ਵੇਰ ਮਿਲਟਰੀ ਵਾਲੇ ਇਸ ਸੜਕ ਦੀ ਵਰਤੋਂ ਵੀ ਕਰਦੇ ਹਨ ਅਤੇ ਪਲਾਹੀ ਤੋਂ ਫਗਵਾੜਾ ਤੱਕ ਇਸ ਸੜਕ ਉਤੇ ਦੋ ਸਕੂਲ, ਦੋ ਲੜਕੀਆਂ ਦੇ ਕਾਲਜ ਸਥਿਤ ਹਨ, ਲਈ ਨੈਸ਼ਨਲ ਹਾਈਵੇ ਵਾਲਿਆਂ ਆਪਣੀ ਰੋਡ-ਪਲਾਨ ਵਿੱਚ ਕੋਈ ਪੁੱਲ ਜਾਂ ਅੰਡਰਪਾਸ ਨਹੀਂ ਰੱਖਿਆ, ਜਿਸਦਾ ਪਤਾ ਲਗਣ ‘ਤੇ ਇਲਾਕੇ ਦੇ ਲੋਕ ਭੜਕ ਪਏ ਅਤੇ ਉਹਨਾ ਨੈਸ਼ਨਲ ਹਾਈਵੇ ਅਥਾਰਟੀ ਵਿਰੁੱਧ ਨਾਹਰੇਬਾਜੀ ਕੀਤੀ। ਕੱਲ ਦੇ ਧਰਨੇ ਤੋਂ ਬਾਅਦ ਅੱਜ ਫਿਰ ਇੱਕ ਵਿਸ਼ਾਲ ਧਰਨਾ ਪਿੰਡਾਂ ਦੇ ਲੋਕਾਂ ਜਿਸ ਵਿੱਚ ਮਰਦ, ਔਰਤਾਂ ਸ਼ਾਮਲ ਸਨ, ਲਗਾਇਆ ਗਿਆ। ਧਰਨੇ ਵਿੱਚ ਪਹੁੰਚੇ ਤਹਿਸੀਲਦਾਰ ਫਗਵਾੜਾ ਇੰਦਰਦੇਵ    ਸਿੰਘ ਨੇ ਪ੍ਰਾਸ਼ਾਸਾਨ ਵਲੋਂ ਯਕੀਨ ਦੁਆਇਆ ਕਿ ਉਹ ਇਸ ਮਹੱਤਵਪੂਰਨ ਸੜਕ ‘ਤੇ ਅੰਡਰਪਾਸ ਬਨਵਾਉਣਗੇ। ਨੈਸ਼ਨਲ ਹਾਈਵੇ ਵਲੋਂ ਪਹੁੰਚੇ ਐਕਸੀਅਨ ਟੀ ਐਨ ਰਾਏ ਦੇ ਇਹ ਵਿਸ਼ਵਾਸ  ਦੁਆਉਣ ਤੇ ਕਿ ਉਹ ਚਾਰ ਦਿਨਾਂ ਵਿੱਚ ਇਥੇ ਅੰਡਰਪਾਸ ਬਨਾਉਣ ਲਈ ਨਕਸ਼ੇ ਵਗੈਰਾ ਬਣਾਕੇ ਸੰਘਰਸ਼ ਕਰਨ ਵਾਲੀ ਕਮੇਟੀ ਨੂੰ ਦਿਖਾਉਣਗੇ ਅਤੇ  ਪ੍ਰਵਾਨਗੀ ਲਈ ਉਚ ਅਧਿਕਾਰੀਆਂ ਨੂੰ ਭੇਜਣਗੇ ਅਤੇ ਉਤਨੇ ਦਿਨ ਇਥੇ ਕੰਮ ਬੰਦ ਰਖਣਗੇ, ਧਰਨਾ ਇਸ ਚਿਤਾਵਨੀ ਨਾਲ ਖਤਮ ਕਰ ਦਿੱਤਾ ਕਿ ਕੋਈ ਕਾਰਵਾਈ ਨਾ ਕਰਨ ਤੇ ਮੁੜ ਸੰਘਰਸ਼ ਵਿੱਢਿਆ ਜਾਏਗਾ ਅਤੇ ਹਰ ਹਾਲਤ ਇਥੇ ਪੁਲ ਜਾਂ ਅੰਡਰਪਾਸ ਲਿਆ ਜਾਏਗਾ।

ਅੱਜ ਦੇ ਧਰਨੇ ਵਿੱਚ ਰਜਿੰਦਰ ਸਿੰਘ ਚੰਦੀ, ਜੀਤ ਰਾਮ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੁੱਖਵਿੰਦਰ ਸਿੰਘ ਰਾਣੀਪੁਰ , ਅਵਤਾਰ ਸਿੰਘ ਮੰਡ, ਪ੍ਰੋ: ਜਸਵੰਤ ਸਿੰਘ ਗੰਡਮ, ਸੰਤੋਖ ਸਿੰਘ ਚਾਨਾ ਬਰਨਾ, ਗੁਲਾਮ ਸਰਵਰ ਪਲਾਹੀ, ਮਨਜੀਤ ਕੌਰ ਪਲਾਹੀ, ਗੁਰਮੀਤ ਸਿੰਘ ਪਲਾਹੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਧਰਨੇ ਵਿੱਚ, ਸਰਪੰਚ ਬਬੇਲੀ, ਬਰਨਾ, ਰਾਣੀਪੁਰ ਕੰਬੋਅ, ਜਗਪਾਲਪੁਰ, ਖੰਗੂੜਾ, ਸਰਪੰਚ ਸੁਰਜੀਤ ਸਿੰਘ, ਅਜੀਤ ਸਿੰਘ ਨੰਬਰਦਾਰ, ਸੁਰਜਨ ਸਿੰਘ, ਨੰਬਰਦਾਰ, ਜਸਬੀਰ ਸਿੰਘ ਬਸਰਾ, ਕੁਲਦੀਪ ਸਿੰਘ ਸਰਪੰਚ ਬਬੇਲੀ, ਮੰਗੀ ਜਗਪਾਲਪੁਰ, ਰਵਿੰਦਰ ਸਿੰਘ ਸੱਗੂ, ਗੁਰਮਿੰਦਰ ਸਿੰਘ ਬਸਰਾ, ਬਿੰਦਰ ਫੁੱਲ, ਬਲਬੀਰ ਸਿੰਘ ਪੰਚ, ਮਨੋਹਰ ਸਿੰਘ ਸੱਗੂ, ਰਵੀਪਾਲ, ਮਦਨ ਲਾਲ ਪੰਚ, ਜਸਵਿੰਦਰਪਾਲ ਪੰਚ, ਜਸਵਿੰਦਰ ਸਿੰਘ, ਜੱਸੀ ਸੱਲ, ਪਲਵਿੰਦਰ ਸਿੰਘ, ਸੁਮਨ ਸਿੰਘ, ਮਨਜੋਤ ਸਿੰਘ ਸੱਗੂ ਤੋਂ ਇਲਾਵਾਂ ਸਲੇਮਪੁਰ ਰਾਣੀਪੁਰ , ਖੰਗੂੜਾ, ਰਾਮਗੜ੍ਹ, ਭਾਗੜੀਆਣਾ, ਦੁਗਾਂ ਦੀਆਂ ਪੰਚਾਇਤਾਂ ਦੇ ਮੈਂਬਰ ਸ਼ਾਮਲ ਸਨ।

Post Author: admin

Leave a Reply

Your email address will not be published. Required fields are marked *