ਆ ਗਈ ਦੁਨੀਆ ਦੀ ਪਹਿਲੀ ਉਡਣ ਵਾਲੀ ਕਾਰ

ਨਵੀਂ ਦਿੱਲੀ, 13 ਮਾਰਚ : ਜਿਨੇਵਾ ਮੋਟਰ ਸ਼ੋਅ ਵਿਚ ਡਚ ਕੰਪਨੀ ਨੇ ਇਸ ਉਡਣ ਵਾਲੀ ਕਾਰ ਨੂੰ ਪੇਸ਼ ਕੀਤਾ ਅਤੇ ਇਸ ਕਾਰ ਦਾ ਨਾਂ ਲਿਬਰਟੀ ਰੱਖਿਆ ਗਿਆ ਹੈ। ਕੰਪਨੀ ਦੀ ਇਹ ਕਾਰ ਲੈਡ ਰਹਿਤ ਗੈਸ ਨਾਲ ਆਪਰੇਟ ਹੁੰਦੀ ਹੈ। ਫੁਲ ਚਰਜ ‘ਤੇ ਇਹ ਕਰੀਬ 500 ਕਿਲੋਮੀਟਰ ਤੱਕ ਦੀ ਉਡਾਣ ਭਰ ਸਕਦੀ ਹੈ। ਇਸ ਵਿਚ ਸਿਰਫ ਦੋ ਹੀ ਲੋਕਾਂ ਦੇ ਬੈਠਣ ਦੀ ਜਗ੍ਹਾ ਦਿੱਤੀ ਗਈ ਹੈ। ਲੇਕਿਨ ਇਸ ਦੀ ਭਾਰ ਕਪੈਸਟੀ ਸਿਰਫ 910 ਕਿਲੋਗਰਾਮ ਦੀ ਹੈ।
ਕੰਪਨੀ ਮੁਤਾਬਕ ਇਸ ਫਲਾਈਂਗ ਵਾਹਨ ਵਿਚ ਪਲੇਨ, ਹੈਲੀਕਾਪਟਰ ਅਤੇ ਕਾਰ ਨਾਲ ਜੁੜੀ ਟੈਕਨਾਲੌਜੀ ਦਾ ਇਸਤੇਮਾਲ ਕੀਤਾ ਹੈ। ਇਸ ਦੀ ਟੌਪ ਸਪੀਡ 170 ਕਿਲੋਮੀਟਰ ਪ੍ਰਤੀ ਘੰਟਾ ਹੈ। ਜਦ ਕਿ ਇਸ ਨੂੰ 180 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਉਡਾਇਆ ਜਾ ਸਕਦਾ ਹੈ। ਕੰਪਨੀ ਦੀ ਮੰਨੀਏ ਤਾਂ ਇਹ ਇੱਕ ਮੈਨੁਅਲ ਡਰਾਈਵ ਕਾਰ ਹੈ।
ਇਸ ਕਾਰ ਨੂੰ ਉਡਾਣ ਦੇ ਲਈ ਨਾਰਮਲ ਇੰਧਨ ਦੀ ਵਰਤੋਂ ਕੀਤੀ ਜਾ ਸਕੇਗੀ। ਟੇਕ ਆਫ਼ ਹੋਣ ਵਿਚ ਇਸ ਨੂੰ 10 ਮਿੰਟ ਦਾ ਸਮਾਂ ਲੱਗੇਗਾ ਜਦ ਕਿ ਲੈਂਡਿੰਗ ਦੇ ਸਮੇਂ ਵੀ ਕਰੀਬ ਦਸ ਮਿੰਟ ਦਾ ਸਮਾਂ ਲੱਗੇਗਾ। ਇਸ ਕਾਰ ਵਿਚ ਪਿੱਛੇ ਦੋ ਰੋਟੈਕਟ ਏਅਰਕਰਾਫਟ ਇੰਜਣ ਲਗਾਏ ਗਏ ਹਨ ਜੋ ਕਿ ਇਸ ਨੂੰ ਉਡਣ ਲਈ ਪਾਵਰ ਦਿੰਦੇ ਹਨ।
ਇਸ ਕਾਰ ਨੂੰ ਬਣਾਉਣ ਵਿਚ ਕੰਪਨੀ ਨੂੰ ਕਾਫੀ ਮਿਹਨਤ ਕਰਨੀ ਪਈ। ਇਸ ਦੇ ਪ੍ਰੋਡਕਸ਼ਨ ਮਾਡਲ ਨੂੰ ਤਿਆਰ ਕਰਨ ਵਿਚ ਹੀ ਕੰਪਨੀ ਨੂੰ ਕਰੀਬ ਦਸ ਸਾਲ ਦਾ ਸਮਾਂ ਲੱਗਾ। ਇਸ ਕਾਰ ਦੀ ਕੀਮਤ 4 ਕਰੋੜ ਰੁਪਏ ਰੱਖੀ ਗਈ ਹੈ। ਫਿਲਹਾਲ ਕੰਪਨੀ ਨੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਮੁਤਾਬਕ ਕਾਰ ਦੀ ਬੁਕਿੰਗ ਕੰਪਨੀ ਦੀ ਵੈਬਸਾਈਟ ‘ਤੇ ਜਾ ਕੇ ਕੀਤੀ ਜਾ ਸਕਦੀ ਹੈ ਅਤੇ ਬੁਕਿੰਗ ਰਕਮ ਸਾਢੇ ਛੇ ਲੱਖ ਦੱਸੀ ਗਈ ਹੈ। ਲੇਕਿਨ ਇਸ ਕਾਰ ਦੀ ਡਿਲੀਵਰੀ ਤਦ ਹੋਵੇਗੀ ਜਦ ਇਸ ਨੂੰ ਸੇਫਟੀ ਸਰਟੀਫਿਕੇਸ਼ਨ ਮਿਲ ਜਾਵੇਗਾ।

Post Author: admin

Leave a Reply

Your email address will not be published. Required fields are marked *