ਕਿੱਦਾਂ ਕੱਢ ਲੈਨੀ ਏਂ -ਅਮਰਜੀਤ ਟਾਂਡਾ

ਤੂੰ ਫੁੱਲ ਮੋਰ ਬੂਟੀਆਂ
ਕਿੱਦਾਂ ਸਾਂਭ ਲੈਨੀ ਏਂ
ਕੁਆਰੇ ਚਾਅ ਵੰਗਾਂ ਉੱਤੇ

ਕਿੱਦਾਂ ਤੇਰੇ ਦਿਨਾਂ ਦੀਆਂ
ਉਡੀਕਾਂ ਅਜੇ ਜਿਊਂਦੀਆਂ
ਆ ਬਹਿੰਦੇ ਹਾਸੇ ਕਿੰਜ਼
ਹੋਟਾਂ ਦੀਆਂ ਸੰਗਾਂ ਉੱਤੇ

ਰੀਝਾਂ ਜੇਹੀਆਂ
ਆਈਆਂ ਕੱਲ
ਜ਼ਖਮ ਉਧੇੜ ਗਈਆਂ
ਪਹਿਲ ਜੇਹੀ ਰੁੱਤ ਇਕ
ਆਈ ਸਾਡੇ ਰੰਗਾਂ ਉੱਤੇ

ਜੁਲਫਾਂ ਤੋਂ ਡਿੱਗੇ ਪਲ
ਕਦੋਂ ਬਣ ਗਏ ਮੋਤੀ
ਨਾਂ ਤੇਰੇ ਲਿਖ ਦਿਤੇ
ਅਰਸ਼ੀਂ ਪਤੰਗਾਂ ਉੱਤੇ

ਹੌਲੀ ੨ ਚੱਲਿਅਾ ਕਰ-ਡਾ ਅਮਰਜੀਤ ਟਾਂਡਾ

ਹੌਲੀ ੨ ਚੱਲਿਅਾ ਕਰ
ਨਰਮ ਕੋਮਲ ਪੱਬ ਨੇ
ਕਿਤੇ ਕੰਡਾ ਨਾ ਚੁੱਭ ਜਾਵੇ
ਮੋਚ ਨਾ ਅਾ ਜਾਵੇ ਗੀਤਾਂ ਦੀਅਾਂ ਤਰਜ਼ਾਂ ਨੂੰ
ਮਰ ਨਾ ਜਾਵੇ ਕਿਸੇ ਦੀ ਰੀਝ ਪੈਰ ਹੇਠ ਆ ਕੇ

ਤੂੰ ਨਹੀਂ ਜਾਣਦੀ
ਪੈਰ ਹੇਠ ਆ ਕੇ ਮਰੀਆਂ ਰੀਝਾਂ ਨੂੰ
ਕਦੇ ਮੁੱਕਤੀ ਨਹੀਂ ਮਿਲਦੀ
ਉਡੀਕ ਚ ਬੈਠੀਆਂ ਦੇ ਕਦੇ ਰਾਹ ਨਹੀਂ ਰਮਣੀਕ ਹੋਏ

ਕੁਆਰੀਆਂ ਸ਼ਾਮਾਂ ਚ ਲਿਖੇ ਗੀਤ
ਕਦੇ ਹੋਠਾਂ ਤੋ ਨਹੀਂ ਤਿਲਕਦੇ
ਰੂਹ ਨਾਲ ਕੱਢੇ ਮੋਰ ਤੋਤੇ ਵੀ
ਮਾਰਨ ਲੱਗ ਜਾਂਦੇ ਨੇ ਉਡਾਰੀਆਂ

ਬਹੁਤ ਪੲੇ ਨੇ ਖਿੱਲਰੇ ਸੁਫਨੇ
ਸੱਧਰਾਂ ਦੀਅਾਂ ਸੂਤਕ ਪੀੜਾਂ ਕੲੀ
ਚਾਅ ਮੇਰੀਅਾਂ ਕੲੀ ਨਜ਼ਮਾਂ ਦੇ
ਪੈਰ ਹੌਲੀ 2 ਰੱਖੀਂ

ਰੋਇਆਂ ਕੋਈ ਰਾਗ ਨਹੀਂ ਸੁਣਦਾ
ਮੁਸਕਰਾਹਟ ਦੇ ਪਰਛਾਵੇਂ ਨਹੀਂ ਮਿਟਦੇ
ਗਾਉਂਦੀ 2 ਲੰਘੀਂ
ਜਦ ਮੇਰਾ ਦਰ ਆਇਆ

ਸੰਭਲ ੨ ਕੇ ਚੱਲੇਂਗੀ
ਤਾਂ ਬਚ ਜਾਣਗੇ ਕਈ ਜ਼ਹਾਨ
ਚੋਗ ਮੋਤੀਅਾਂ ਖਿਲਾਰੀ ਹੈ
ਹੁਣੇ ਹੀ ਮੈਂ ਅਾਪਣੇ ਗੀਤਾਂ ਲੲੀ
ਤੇ ਦੋ ਕੁ ਕੋਸੇ ਸਾਹਾਂ ਦੀਂਅਾਂ ਲੜੀਅਾਂ
ਟੰਗੀਆਂ ਨੇ ਅੰਬਰ ਕਿੱਲੀ ਤੇ
ਦਿਲ ਕੀਤਾ ਤਾਂ ਪਹਿਨ ਲਈਂ

ਜਰਾ ਦੇਖ ੨ ਕਦਮ ਰੱਖ
ਟੁੱਟ ਜਾਣਗੇ ਮੇਰੇ ਕੱਚ ਵਰਗੇ ਖਾਬ ਖਿੱਲਰੇ
ਨਿੱਕੇ ੨ ਸ਼ਬਦ ਤੇ ਸਤਰਾਂ
ਵੀ ਨਾਲ ਹੀ ਕਿਰ ਗਈਆਂ ਸਨ ਹਾਉਕਿਆਂ ਦੇ

ਯਾਦ ਰੱਖੀਂ ਤਿੜਕੇ ਅੱਖਰ
ਤੇ ਸੁਫਨੇ ਕਦੇ ਜੁੜਦੇ ਨਹੀਂ ਦੁਬਾਰਾ
ਟੁੱਟੇ ਸੁਫਨਿਅਾਂ ਦੇ ਜੇ
ਸੁਰ ਮਰ ਜਾਣ ਤਾਂ
ਦੁਨੀਅਾਂ ਤੇ ਕਿਅਾਮਤ ਅਾ ਜਾਂਦੀ ਹੈ
ਕਰਬਲਾ ਦੇਖੇਂਗੀ ਨਦੀਆਂ ਦੇ ਕਿਨਾਰਿਆਂ ਤੇ

ਚੁੱਲਿਆਂ ਤੇ ਸੱਧਰਾਂ ਨਹੀਂ ਰਿੱਝਣੀਆਂ
ਵਿਹੜਿਆਂ ਚ ਗਿੱਧਿਆਂ ਨੇ ਨਹੀਂ ਪਰਤਣਾ

ਜੇ ਤੂੰ ਹੁਣ ਆ ਹੀ ਗਿਆਂ ਏਂ- ਡਾ ਅਮਰਜੀਤ ਟਾਂਡਾ

ਜੇ ਤੂੰ ਹੁਣ ਆ ਹੀ ਗਿਆਂ ਏਂ-
ਸਤਰ 2 ਬਣ ਜਾ
ਤਾਂ ਕਿ ਕੋਈ
ਮੇਰੀ ਪਿਆਰੀ ਜੇਹੀ ਨਜ਼ਮ ਜਨਮ ਲਵੇ

ਸਫ਼ਰ ਬਣ ਗੁਆਚ ਜਾ
ਮੇਰੀ ਪੈੜ੍ਹ ਚ
ਕਿ ਪੁੰਨੂ ਨੂੰ ਹੀ ਸਾਰੀ ਉਮਰ ਲੱਭਦੀ ਮਰਾਂ

ਤਰੱਨੁਮ ਜੇਹੀ ਹੋਵੇਂ ਤਾਂ ਰੋਜ਼ ਗਾਵਾਂ-
ਸਿਖਰ ਦੁਪਿਹਰ ਜੇਹੀ ਹੋਵੇਂ
ਤਾਂ ਰੋਜ਼ ਤੇਰੇ ‘ਚ ਡੁੱਬਾਂ ਨ੍ਹਾਵਾਂ-

ਮੀਰਾਂ ਬਣ ਤਾਰਾਂ ਚ ਤਰਜਾਂ ਮੜ੍ਹੀਏ
ਚੱਲ ਰਾਧਾ ਬਣ ਨੱਚੀਏ
ਮੱਚਦੀਆਂ ਰਾਤਾਂ ਨੂੰ ਵੀ ਹੱਸਣਾਂ ਦੱਸੀਏ

ਪਰਤ ਆਉਣਗੇ ਮੌਸਮ ਵੀ ਆਪੇ
ਜਦੋਂ ਗੀਤ ਲੱਭ ਗਏ ਗੁਆਚੇ

ਗਲਵੱਕੜੀ ਵਾਂਗ ਵਿਛੀਂ
ਜੇ ਤੂੰ ਹੁਣ ਆ ਹੀ ਗਿਆਂ ਏਂ-
ਬਦਲ ਵੀ ਜਾਂਵੀਂ ਬਹਾਰ ਜੇਹੀ ਬਣਕੇ
ਰਿਮਝਿਮ ਬਣ ਜਾਂਵੇਂ ਤਾਂ ਕੀ ਜਾਂਦਾ ਹੈ ਤੇਰਾ-

ਨਰਮ ਕਰੂੰਬਲਾਂ ਵਾਂਗ ਮੌਲੀਂ,
ਸਰਘੀ ਵਾਂਗ ਜਗੀਂ
ਰਹਿਣ ਦੇਵੀਂ ਚਿੜ੍ਹੀਆਂ ਦੇ ਗੀਤ ਫ਼ਿਜ਼ਾ ‘ਚ

ਕਿਤੇ ਅਲਵਿਦਾ ਲਈ ਹੱਥ ਨਾ ਉੱਚਾ ਕਰੀਂ
ਨਹੀਂ ਤਾਂ ਹਨੇਰ ਛਾ ਜਾਣਾ
ਸਾਡੇ ਰਾਹਾਂ ਚ
ਸਾਡੀਆਂ ਬਾਹਾਂ ਚ-

ਮਸਾਂ ਆਇਆਂ ਏਂ-ਦੋ ਪਲ ਬੰਸਰੀ ਬਣ ਜਾ-
ਤੈਨੂੰ ਸੁੱਚੇ ਹੋਟਾਂ ਨਾਲ ਲਾਵਾਂ
ਤੇ ਸਾਰੀ ਰਾਤ ਲਈ ਸੋਹਣੀ ਜੇਹੀ
ਮਧੁਰ ਤਰਜ਼ ਲੱਭਾਂ ਤੇਰੇ ਚੋਂ –

ਇੱਕ ਸ਼ਾਂਮ ਤਾਂ ਰਹਿ ਮੇਰੇ ਕੋਲ
ਕਾਇਨਾਤ ਨੂੰ ਕੋਈ ਸੁਰਾਂ ਵੰਡੀਏ
ਸਾਜ਼ਾਂ ਦੀਆਂ ਤਾਰਾਂ ‘ਚ ਕੰਬਣੀ ਛੇੜੀਏ-
ਸ਼ਬਦਾਂ ਤੇ ਰਾਗਾਂ ਨਾਲ ਪਲ ਤਾਂ ਗੰਢੀਏ-

ਜੇ ਤੂੰ ਹੁਣ ਆ ਹੀ ਗਿਆਂ ਏਂ-
ਨਵਵਰਸ਼ ਨਵਦਿਵਸ ਤੇ
ਅਲਵਿਦਾ ਲਈ ਹੱਥ ਨਾ ਉੱਚਾ ਕਰੀਂ-

ਚਿੜੀਅਾਂ ਦੇ ਪਰਾਂ ਚ -ਡਾ ਅਮਰਜੀਤ ਟਾਂਡਾ

ਚਿੜੀਅਾਂ ਦੇ ਪਰਾਂ ਚ
ਅਰਸ਼ ਵਰਗੀਅਾਂ ੳੁਡਾਰੀਅਾਂ
ਸਾਹਾਂ ਚ ਚੰਨ ਵਰਗੇੇ ਗੀਤ ਹੁੰਦੇ ਹਨ

ਜਦੋਂ ਵੀ ਕਦੇ ਅਾਲਣੇ ਚੋਂ
ੳੁਡਣਾਂ ਲੋਚਣ
ਸੌ ੨ ਰੀਝਾਂ ਪੱਲੇ ਬੰਨ ਕੇ ਲੈ ਜਾਣ
ਸੈਰ ਤੇ ਜਾਂਦੀਆ ਕੁੜੀਆਂ ਵਾਂਗ

ਚਾਅ ੳੁਹਨਾਂ ਦੀਅਾਂ ਵੰਗਾਂ ਦੀ
ਛਣਕਾਰ ਚ ਹੁੰਦੇ ਨੇ
ਤਾਹੀਂ ਬੋਲ ਨਾ ਦਸਣ
ਪਰ ਕਦੇ ੨ ਹੱਸਣ
ਦਿਲ ਚ ਕੀ ਚੀਸਾਂ
ਅੰਮੜੀ ਨੂੰ ਵੀ ਨਾ ਦੱਸਣ

ਵਾਂਗ ਭਾਨ ੳੁਹਦਾ ਨਾਂ ਸਾਂਭ ੨ ਕੇ ਰੱਖਣ
ਜਦ ਵੀ ੳੁਹਨੂੰ ਮੇਲੇ ਚ ਤੱਕਣ

ਪਹਿਲ ਵਰੇਸ ਦੀਅਾਂ ਦਸ ਕੀ ਸਧਰਾਂ
ਕੀ ਲਿਖਿਅਾ ਹੁੰਦਾ ਮਹਿੰਦੀ ਦੇ ਰੰਗ ਤੇ

ਵੇ ਲੋਕੋ ਸਾਨੂੰ ਨਾ ਪੁੱਛੋ
ਕੀ ਹੋਵੇ ਅੱਗ ੳੁਮਰੇ ਅੰਗੀਂ
ਕਿੳੁਂ ੲਿਹ ਰੁੱਤ ਅਸਾਂ ਅਾਪੇ ਮੰਗੀ
ਖਬਰੇ ਕਿੳੁਂ ਰਾਂਝਣ ਦੇ ਰੋਣੇ
ਅਾਪਣੀ ਰੂਹ ਅਾਪੇ ਫਾਹੇ ਟੰਗੀ
ਰਾਤ ਜਾਵੇ ਓਹਦੇ ਰੰਗ ਚ ਰੰਗੀ

ਕੀ ਨੇ ਇਹ ਸੁਫਨੇ ਪਲੀਂ ਟੁੱਟ ਜਾਂਦੇ
ਨਿੱਕੀ ੨ ਗੱਲੇ ਝੱਟ ਰੁੱਸ ਜਾਂਦੇ

ਹੋਰ ਕੋੲੀ ਭੁੱਖ ਜੇਹੀ ਨਾ ਲਗਦੀ
ਹੋਰ ਨਾ ਦੁੱਖ ੲਿਸ ਜ਼ਿੰਦੜੀ ਨੂੰ
ਭੁੱਲ ਗੲੀ ਹਾਂ ਮੈਂ ਵਟਣਾ ਮਲ ਕੇ
ਓਹਦੇ ਚਾਅ ਸਾਹਾਂ ਵਿਚ ਰਲ ਕੇ

ੳੁਹ ਲਗੇ ਨਵੇਂ ਪ੍ਰਿੰਟ ਵਰਗਾ ਸੋਹਣਾ
ਝਟ ਸਮਾਅ ਪਹਿਨਣ ਨੂੰ ਜੀਅ ਕਰਦਾ
ਖਬਰੇ ਜੱਗ ਕਿੳੁਂ ਸਾਥੋਂ ਡਰਦਾ
ਵਕਤ ਕਿੳੁਂ ਰਾਹੀਂ ਗੱਲ਼ਾਂ ਕਰਦਾ
ੲਿਸ਼ਕ ਕਿੳੁਂ ਨਾ ਕੱਚਿਅਾਂ ਤੇ ਤਰਦਾ

ਕਿੳੁਂ ਟੁਰ ਜਾਣ ੲਿਹ ਬੱਕੀਅਾਂ ਵਾਲੇ
ਕਿੳੁਂ ਪੈਣ ਮੁਹੱਬਤੀਂ ਛਾਲੇ

ਕਿੳੁਂ ਫਿੱਟਣ ੲਿਹ ਰੰਗ ਅਸਮਾਨੀ
ਕਿੳੁਂ ੲਿਹ ਵਧੀਆ ਲਗਦੇ ਮਾਂ ਨੀ

ੳੁਹ ਰੰਗ ਲੈ ਦੇ ਜੋ ਗਲੋਂ ਨਾ ਲੱਥੇ
ਸਾਹੀਂ ਟਹਿਣੀ ਕੋਮਲ ਪੱਤੇ
ਸ਼ਾਮ ਦੁਪਹਿਰੀਂ ਅੰਗੀਂ ਨੱਚੇ
ਤਨ ਅੰਗੜਾੲੀਅਾਂ ਬਣ ੨ ਹੱਸੇ
ਰੋਮ ੨ ਮੇਰਾ ਲਾਟੀੰ ਮੱਚੇ
ੲਿਹ ਵਿਧ ਹਰ ਡਾਲੀ ਨੂੰ ਦੱਸੇ
ਫਿਰ ਕਿੳੁਂ ਨਾ ੲਿਹ ਅਾਲਮ ਵਸੇ

Leave a Reply

Your email address will not be published. Required fields are marked *