ਕੁਸ਼ਤੀ ਮੁਕਾਬਲੇ ਵਿੱਚ ਅੰਮ੍ਰਿਤਸਰ ਬਣਿਆ ਚੈਂਪੀਅਨ

ਜ਼ਿਲ੍ਹਾ ਰੈਸਿਲੰਗ ਐਸੋੋਸੀਏਸ਼ਨ ਨੇ ਦਰੋਣਾਚਾਰੀਆ ਐਵਾਰਡੀ ਤੇ ਮਰਹੂਮ ਪਹਿਲਵਾਨ ਸੁਖਚੈਨ ਸਿੰਘ ਚੀਮਾ ਨੂੰ ਸਮਰਪਿਤ 36ਵੀਂ ਪੰਜਾਬ ਸਟੇਟ ਕੈਡਿਟ ਲੜਕੇ ਫਰੀ ਸਟਾਈਲ ਰੈਸਿਲੰਗ ਚੈਂਪੀਅਨਸ਼ਿਪ ਕਰਵਾਈ। ਇਸ ਵਿੱਚ (17 ਸਾਲ ਤੋਂ ਘੱਟ ਉਮਰ ਦੇ) 10 ਭਾਰ ਵਰਗਾਂ ਦੇ ਮੁਕਾਬਲਿਆਂ ਵਿੱਚ ਸੂਬੇ ਦੇ 220 ਤੋਂ ਵੱਧ ਨੌਜਵਾਨ ਭਲਵਾਨਾਂ ਨੇ ਹਿੱਸਾ ਲਿਆ। ਕੁਸ਼ਤੀ ਮੁਕਾਬਲਿਆਂ ਵਿੱਚ 23 ਅੰਕਾਂ ਨਾਲ ਅੰਮ੍ਰਿਤਸਰ ਪਹਿਲਾ ਸਥਾਨ ਪ੍ਰਾਪਤ ਕਰਕੇ ਚੈਂਪੀਅਨ ਬਣਿਆ, ਜਦੋਂਕਿ 18 ਅੰਕਾਂ ਨਾਲ ਜਲੰਧਰ ਦੂਜੇ ਅਤੇ ਨੌਂ ਅੰਕਾਂ ਨਾਲ ਲੁਧਿਆਣਾ ਤੀਜੇ ਸਥਾਨ ’ਤੇ ਰਿਹਾ| 45 ਕਿਲੋ ਭਾਰ ਵਰਗ ਵਿੱਚ ਮੁਹਾਲੀ ਦੇ ਕ੍ਰਿਸ਼ਨ ਕੁਮਾਰ ਤੇ ਜਲੰਧਰ ਦੇ ਸਹਿਜਪ੍ਰੀਤ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ, 48 ਕਿੱਲੋ ਵਰਗ ਵਿੱਚ ਜਲੰਧਰ ਦਾ ਗਗਨਦੀਪ ਵਿਰਕ ਜੇਤੂ ਤੇ ਕਪੂਰਥਲਾ ਦਾ ਖੁਸ਼ਦੀਪ ਕਜਲਾ ਉਪ ਜੇਤੂ, 51 ਕਿੱਲੋ ਵਰਗ ਵਿੱਚ ਫ਼ਾਜ਼ਿਲਕਾ ਦਾ ਹਰਦੀਪ ਸਿੰਘ ਜੇਤੂ ਤੇ ਜਲੰਧਰ ਦਾ ਸਾਗਰ ਉਪ ਜੇਤੂ, 55 ਕਿੱਲੋ ਵਰਗ ਵਿੱਚ ਅੰਮ੍ਰਿਤਸਰ ਦੇ ਸਾਹਿਲ ਨੇ ਪਹਿਲਾ ਤੇ ਸੰਗਰੂਰ ਦੇ ਅਬਦੁਲ ਸੁਬਰਾਨ ਨੇ ਦੂਜਾ ਸਥਾਨ ਹਾਸਲ ਕੀਤਾ|

Post Author: admin

Leave a Reply

Your email address will not be published. Required fields are marked *