ਆਈਸ ਡਾਂਸ ਵਿੱਚ ਕੈਨੇਡੀਅਨ ਜੋੜੀ ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ

 Image result for Tessa Virtue and Scott Moir of Canada  won gold madel

ਸਰਦ ਰੁੱਤ ਓਲੰਪਿਕ ਵਿੱਚ ਕੈਨੇਡਾ ਦੀ ਟੈੱਸਾ ਵਰਚੂ ਅਤੇ ਸਕਾਟ ਮੋਇਰ ਨੇ ਅੱਜ ਇੱਥੇ ਡਾਂਸ ਵਿੱਚ ਨਵਾਂ ਵਿਸ਼ਵ ਰਿਕਾਰਡ ਬਣਾਇਆ। ਵੈਨਕੂਵਰ ਵਿੱਚ 2010 ਦੌਰਾਨ ਹੋਈਆਂ ਖੇਡਾਂ ਦੀ ਚੈਂਪੀਅਨ ਜੋੜੀ ਨੇ 83.67 ਦਾ ਸਕੋਰ ਬਣਾ ਕੇ ਫਰਾਂਸ ਦੀ ਗੈਬਰੀਅਲਾ ਪਾਪਦਾਕਿਸ ਅਤੇ ਗੁਈਲਾਯੁਮ ਸਿਜ਼ੇਰੋਨ ਨੂੰ ਪਿੱਛੇ ਛੱਡ ਦਿੱਤਾ। ਇਨ੍ਹਾਂ ਦੋਵਾਂ ਨੇ 82.68 ਦੇ ਆਪਣੇ ਹੀ ਪਿਛਲੇ ਰਿਕਾਰਡ ਨੂੰ 1.64 ਅੰਕਾਂ ਦੇ ਫਰਕ ਨਾਲ ਤੋੜਿਆ। ਇਸ ਬਿਹਤਰੀਨ ਪ੍ਰਦਰਸ਼ਨ ਦੇ ਬਾਵਜੂਦ ਵਰਚੂ ਅਤੇ ਮੋਇਰ ਦੇ ਨਾਮ ’ਤੇ ਖ਼ਿਤਾਬ ਪੱਕਾ ਨਹੀਂ ਹੋਇਆ ਅਤੇ ਪਾਪਾਦਾਕਿਸ ਅਤੇ ਸਿਜ਼ੇਰੋਨ ਮੰਗਲਵਾਰ ਨੂੰ ਫਰੀ ਡਾਂਸ ਫਾਈਨਲ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਓਵਰਆਲ ਅੰਕਾਂ ਵਿੱਚ ਪਿੱਛੇ ਛੱਡ ਸਕਦੇ ਹਨ। ਪਾਪਾਦਾਕਿਸ ਦੀ ਪੁਸ਼ਾਕ ਖਿਸਕਣ ਕਾਰਨ ਵੀ ਫਰਾਂਸੀਸੀ ਜੋੜੀ ਨੂੰ ਪ੍ਰੇਸ਼ਾਨੀ ਹੋਈ ਅਤੇ ਇਸ ਕਾਰਨ ਉਨ੍ਹਾਂ ਨੂੰ ਆਈਸ ਡਾਂਸ ਵਿੱਚ ਕੁੱਝ ਅੰਕ ਗੁਆਉਣੇ ਪਏ।

Post Author: admin

Leave a Reply

Your email address will not be published. Required fields are marked *