ਫਗਵਾੜਾ ਵਿਖੇ ਕੌਮਾਂਤਰੀ  ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਮਾਂ-ਬੋਲੀ ਪੰਜਾਬੀ ਮਾਰਚ 21 ਫਰਵਰੀ ਨੂੰ

ਫਗਵਾੜਾ()- ਪੰਜਾਬੀ ਵਿਰਸਾ ਟਰੱਸਟ ਅਤੇ ਸੰਗੀਤ ਦਰਪਣ ਵਲੋਂ ਪੰਜਾਬੀ ਕਲਾ ਅਤੇ ਸਾਹਿੱਤ ਕੇਂਦਰ ਫਗਵਾੜਾ ਦੇ ਸਹਿਯੋਗ ਨਾਲ ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਕੱਢੇ ਜਾ ਰਹੇ ਮਾਂ ਬੋਲੀ ਪੰਜਾਬੀ ਮਾਰਚ ਦਾ ਆਰੰਭ 21 ਫਰਵਰੀ 2018, ਨੂੰ 10:30 ਵਜੇ  ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ ਫਗਵਾੜਾ ਤੋਂ ਹੋਵੇਗਾ।ਇਸ ਵਿਚ ਪੰਜਾਬੀ ਲੇਖਕ ਬੁੱਧੀਜੀਵੀ, ਅਧਿਆਪਕ ਅਤੇ ਵੱਖੋ-ਵੱਖਰੇ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈਣਗੇ। ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮਹੁੰਮਦ ਤਾਇਬ, ਸ਼੍ਰੀ ਸੰਦੀਪ ਸ਼ਰਮਾ ਐਸ ਐਸ ਪੀ, ਜੋਗਿੰਦਰ ਵਾਸੀ ਐਮ.ਡੀ. ਗਾਉਂਦਾ ਪੰਜਾਬ ਰੇਡੀਓ ਅਤੇ ਸਤੀਸ਼ ਜੈਨ ਐਮ.ਡੀ. ਹਵੇਲੀ ਵਿਸ਼ੇਸ਼ ਤੌਰ ‘ਤੇ ਪੁੱਜਣਗੇ। ਇਹ ਜਾਣਕਾਰੀ ਦਿੰਦਿਆਂ ਪੰਜਾਬੀ ਕਲਾ ਅਤੇ ਸਾਹਿੱਤ ਕੇਂਦਰ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ ਅਤੇ ਗੁਰਮੀਤ ਪਲਾਹੀ ਨੇ ਦੱਸਿਆ ਕਿ ਕਮਲਾ ਨਹਿਰੂ ਸਕੂਲ, ਜੀ ਡੀ ਆਰ ਸਕੂਲ਼, ਆਰਿਆ ਮਾਡਲ ਸਕੂਲ, ਕੈਂਬਰੇਜ ਇੰਟਰਨੈਸ਼ਨਲ ਸਕੂਲ, ਸਰਕਾਰੀ ਸਕੂਲ ਲੜਕੇ-ਲੜਕੀਆਂ ਫਗਵਾੜਾ, ਸਰਕਾਰੀ ਸਕੂਲ ਜਗਤਪੁਰ ਜੱਟਾ, ਰਾਮਗੜ੍ਹੀਆ ਸਕੂਲ ਅਤੇ ਐਪਲ ਉਰਚਡ ਸਕੂਲ ਦੇ ਵਿਦਿਆਰਥੀ ਖਾਸ ਤੌਰ ਤੇ ੲ ਮਾਰਚ ਵਿੱਚ ਸ਼ਿਰਕਤ ਕਰਨਗੇ।

Post Author: admin

Leave a Reply

Your email address will not be published. Required fields are marked *