ਫ਼ੌਜ ਨੇ ਨਾਕਾਮ ਕੀਤਾ ਪਾਕਿਸਤਾਨੀ ਟੀਮ ਦਾ ਹਮਲਾ, ਇਕ ਘੁਸਪੈਠੀਆ ਹਲਾਕ

ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਨਿਯੰਤਰਣ ਰੇਖਾ ਦੇ ਨਾਲ ਭਾਰਤੀ ਫ਼ੌਜ ਨੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਵੱਲੋਂ ਕੀਤਾ ਗਿਆ ਹਮਲਾ ਨਾਕਾਮ ਕਰ ਦਿੱਤਾ। ਇਸ ਕਾਰਵਾਈ ਵਿੱਚ ਭਾਰੀ ਮਾਤਰਾ ਵਿੱਚ ਗੋਲਾ-ਬਾਰੂਦ ਤੇ ਹਥਿਆਰਾਂ ਨਾਲ ਲੈਸ ਇਕ ਦਹਿਸ਼ਤਗਰਦ ਹਲਾਕ ਹੋ ਗਿਆ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅੱਜ ਇੱਥੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਇਸ ਹਮਲੇ ਦੌਰਾਨ ਭਾਰਤੀ ਸੈਨਾ ਦੇ ਤਿੰਨ ਜਵਾਨ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮਿਲਟਰੀ ਹਸਪਤਾਲ ਪਹੁੰਚਾਇਆ ਗਿਆ ਹੈ।
ਫ਼ੌਜ ਦੇ ਲੋਕ ਸੰਪਰਕ ਅਫ਼ਸਰ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਪਾਕਿਸਤਾਨੀ ਬਾਰਡਰ ਐਕਸ਼ਨ ਟੀਮ ਵਿੱਚ ਸ਼ਾਮਲ ਪਾਕਿਸਤਾਨੀ ਤੇ ਦਹਿਸ਼ਤਗਰਦ ਗੋਲੀਬਾਰੀ ਦੀ ਆੜ ਵਿੱਚ ਖਾੜੀ ਕਰਮਾਰ ਸੈਕਟਰ ਦੇ ਗੁਲਪੁਰ ਖੇਤਰ ਵਿੱਚ ਨਿਯੰਤਰਣ ਰੇਖਾ ਤੋਂ ਇਸ ਪਾਸੇ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਭਾਰਤੀ ਫ਼ੌਜ ਦੇ ਚੌਕਸ ਜਵਾਨਾਂ ਨੇ ਉਨ੍ਹਾਂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ।

Post Author: admin

Leave a Reply

Your email address will not be published. Required fields are marked *