ਸੁਰੇਸ਼ ਕੁਮਾਰ ਦੀ ਸੀਐਮਓ ’ਚ ਵਾਪਸੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਕੁਝ ਦਿਨਾਂ ਦੀ ਜਕੋਤਕੀ  ਬਾਅਦ ਅੱਜ ਸ਼ਾਮੀਂ ਸਾਢੇ ਛੇ ਵਜੇ ਆਪਣੇ ਅਹੁਦੇ ਦਾ ਕੰਮ ਕਾਜ ਸੰਭਾਲ ਲਿਆ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੁਝ ਵਜ਼ਾਰਤੀ ਸਾਥੀਆਂ ਨੇ ਮੁੱਖ ਪ੍ਰਮੁੱਖ ਸਕੱਤਰ ’ਤੇ ਜਲਦੀ ਡਿਊਟੀ ਤੇ ਹਾਜ਼ਰ ਹੋਣ ਲਈ ਦਬਾਅ ਬਣਾਇਆ ਸੀ ਤੇ ਇਸ ਤੋਂ ਬਾਅਦ ਹੀ ਉਹ ਡਿਊਟੀ ’ਤੇ ਹਾਜ਼ਰ ਹੋਏ ਹਨ।
ਭਰੋਸੇਯੋਗ ਸੂਤਰਾਂ ਅਨੁਸਾਰ ਡਿਊਟੀ ਸੰਭਾਲਣ ਤੋਂ ਪਹਿਲਾਂ ਮੁੱਖ ਪ੍ਰਮੁੱਖ ਸਕੱਤਰ ਦੀ ਅੱਜ ਬਾਅਦ ਦੁਪਹਿਰ ਮੁੱਖ ਮੰਤਰੀ ਨਾਲ ਇਕੱਲਿਆ ਡੇਢ-ਦੋ ਘੰਟੇ ਗੱਲਬਾਤ ਹੋਈ, ਜਿਸ ਵਿਚ ਉਨ੍ਹਾਂ ਆਪਣੇ ਕੇਸ ਨਾਲ ਜੁੜੇ ਵੱਖ ਵੱਖ ਪਹਿਲੂਆਂ ਅਤੇ ਰਾਜ ਦਰਬਾਰ ਵਿਚ ਹੁੰਦੀਆਂ ਸਾਜ਼ਿਸ਼ਾਂ ਦੀ ਚਰਚਾ ਕੀਤੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਕੇਸ ਨਾਲ ਸਬੰਧਤ ਮਸਲੇ ਨੂੰ ਪਹਿਲ ਦੇ ਅਧਾਰ ’ਤੇ ਨਿਜੀ ਤੌਰ ’ਤੇ ਨਜਿੱਠਣਗੇ। ਮੁੱਖ ਮੰਤਰੀ ਨੇ ਉਨ੍ਹਾਂ ਵਿਰੁਧ ਕੇਸ ਨੂੰ ਜਲਦੀ ਖ਼ਤਮ ਕਰਾਉਣ ਲਈ ਮੁੱਖ ਸਕੱਤਰ ਕਰਨਅਵਤਾਰ ਨੂੰ ਕਿਹਾ, ਜਿਨ੍ਹਾਂ ਨੇ ਕੇਸ ਬਾਰੇ ਅਡਵੋਕੇਟ ਜਨਰਲ ਨਾਲ ਗੱਲਬਾਤ ਕਰਕੇ ਕੇਸ ਦਾ ਜਲਦੀ ਨਿਪਟਾਰਾ ਕਰਾਉਣ ਲਈ ਕਿਹਾ।

Post Author: admin

Leave a Reply

Your email address will not be published. Required fields are marked *