ਹਵਾ ਨੂੰ ਬਚਾਉਣ ਦੀ ਫ਼ਿਕਰ/ਮੂਲ ਲੇਖਕ:- ਅਨਿਲ ਪ੍ਰਕਾਸ਼ ਜੋਸ਼ੀ/ਪੰਜਾਬੀ ਰੂਪ:- ਗੁਰਮੀਤ ਪਲਾਹੀ

Related image Image result for air pollution Related image

ਪਿਛਲਾ ਵਰ੍ਹਾ ਹਵਾ ਪ੍ਰਦੂਸ਼ਣ ਨੂੰ ਲੈ ਕੇ ਕਾਫੀ ਚਰਚਾ ‘ਚ ਰਿਹਾ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਕਾਫੀ ਡਰਾਉਣੀ ਸੀ, ਜਿਸ ਵਿੱਚ ਕਿਹਾ ਗਿਆ ਕਿ ਦੁਨੀਆ ਦਾ ਔਸਤਨ ਹਵਾ ਪ੍ਰਦੂਸ਼ਣ 300 ਪੀ ਪੀ ਐਮ ਪੁੱਜ ਗਿਆ, ਜਿਸਨੂੰ 100 ਤੋਂ ਉਪਰ ਨਹੀਂ ਸੀ ਹੋਣਾ ਚਾਹੀਦਾ। ਜਿਸਦਾ ਅਰਥ ਹੈ ਕਿ ਸਾਰੀ ਪ੍ਰਿਥਵੀ ਵਿੱਚ ਮਨੁੱਖ ਦੁਆਰਾ ਚਲ ਰਹੀਆਂ ਗਤੀ ਵਿਧੀਆਂ ਇਸ ਦੀਆਂ ਸਿੱਧੀਆਂ ਦੋਸ਼ੀ ਹਨ। ਜ਼ਾਹਿਰ ਹੈ, ਸਾਲ 2018 ਵਿੱਚ ਵੀ ਇਹ ਚਣੌਤੀ ਬਰਕਰਾਰ ਰਹੇਗੀ।

ਦੁਨੀਆ ਦੇ 20 ਵੱਡੇ ਦੇਸ਼ 96000 ਅਰਬ ਡਾਲਰ ਦੇ ਮਾਲਿਕ ਹਨ ਅਤੇ ਇਹ ਸਭ ਉਦਯੋਗਾਂ ਦੀ ਬਦੌਲਤ ਹੈ। ਇਹਨਾ ਦੇਸ਼ਾਂ ਦੀ ਜੀਵਨ ਸ਼ੈਲੀ ਇਹੋ ਜਿਹੀ ਹੋ ਚੁੱਕੀ ਹੈ, ਜਿਸ ਤੋਂ ਪ੍ਰਦੂਸ਼ਣ ਪੈਦਾ ਹੁੰਦਾ ਹੈ। ਇਹਨਾਂ ਵਿਚੋਂ ਛੇ ਦੇਸ਼, ਜਿਸ ਵਿੱਚ ਚੀਨ ਅਤੇ ਅਮਰੀਕਾ ਵੀ ਸ਼ਾਮਲ ਹਨ, ਇੱਕਲੇ ਹੀ 60 ਫੀਸਦੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਦੇਸ਼ ਹਨ। ਇੱਕਲਾ ਚੀਨ ਦਾ ਉਦਯੋਗ 30 ਫੀਸਦੀ ਪ੍ਰਦੂਸ਼ਣ ਪੈਦਾ ਕਰਨ ਦਾ ਦੋਸ਼ੀ ਹੈ।

ਵਿਕਾਸ ਦੀ ਇਸ ਦੌੜ ਵਿੱਚ ਆਪਾਂ ਸਾਰੇ ਜੁਟੇ ਹੋਏ ਹਾਂ, ਇਹ ਇੱਕ ਤਰ੍ਹਾਂ ਦਾ ਪਾਗਲਪਨ ਹੈ। ਸਾਰੇ ਦੇਸ਼ਾਂ ਦੀਆਂ ਨਜ਼ਰਾਂ ਜੀ ਡੀ ਪੀ ਉਤੇ ਟਿੱਕੀਆਂ ਹੋਈਆਂ ਹਨ ਅਤੇ ਇਸਦਾ ਵੱਡਾ ਅਧਾਰ ਉਦਯੋਗ ਹੈ। ਜਿਆਦਾਤਰ ਉਦਯੋਗਾਂ ਦੇ ਉਤਪਾਦ ਵਿਲਾਸਤਾ ਨੂੰ ਵਧਾਉਣ ਦੇ ਲਈ ਹਨ। ਹੁਣ ਦੇਖੋ, ਪਿਛਲੇ 50 ਵਰ੍ਹਿਆਂ ਵਿੱਚ ਸੜਕਾਂ ਉਤੇ ਗੱਡੀਆਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ। ਅੱਜ 1.35 ਅਰਬ ਵਾਹਨ ਜ਼ਹਿਰੀਲਾ ਧੂੰਆਂ ਉਗਲ ਰਹੇ ਹਨ ਅਤੇ 2025 ਤੱਕ ਇਹਨਾਂ ਦੀ ਗਿਣਤੀ 2 ਅਰਬ ਹੋਏਗੀ। ਇਹੋ ਜਿਹੇ ਹੀ ਹਾਲਾਤ ਭਾਰਤ ਵਿੱਚ ਹਨ, ਪਿਛਲੇ ਸਾਲ ਵਾਤਾਵਰਨ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਲੈਕੇ ਚਰਚਾ ਹੁੰਦੀ ਰਹੀ। ਗੰਗਾ ਅਤੇ ਹੋਰ ਨਦੀਆਂ ਨੂੰ ਲੈ ਕੇ ਯਾਤਰਾਵਾਂ ਵੀ ਹੋਈਆਂ, ਪਰ ਵੱਡਾ ਸਵਾਲ ਹਵਾ ਨੂੰ ਲੈਕੇ ਹੀ ਰਿਹਾ ਅਤੇ ਹੋਵੇ ਵੀ ਕਿਉਂ ਨਾ, ਕਿਉਂਕਿ ਹਰ ਵਿਅਕਤੀ ਨੇ ਹਰ ਪਲ ਸਾਹ ਤਾਂ ਲੈਣਾ ਹੀ ਹੈ। ਉਸਨੂੰ ਨਵੀਂ ਦੁਨੀਆਂ ਤੋਂ ਕੁਝ ਮਿਲੇ ਨਾ ਮਿਲੇ ਪਰ ਹਵਾ ਲੈਣ ਦਾ ਅਧਿਕਾਰ ਤਾਂ ਉਸਦਾ ਸੁਰੱਖਿਅਤ ਰਹੇ। ਹਵਾ ਨੂੰ ਸਾਹ ਲੈਣ ਨਾਲ ਜੋੜਿਆ ਗਿਆ ਹੈ ਕਿਉਂਕਿ ਉਸਦੇ ਬਿਨ੍ਹਾਂ ਜੀਵਨ ਸਭੰਵ ਨਹੀਂ। ਕਿਸੇ ਵੀ ਵਿਅਕਤੀ ਲਈ ਪ੍ਰਤੀ ਦਿਨ 2.6 ਤੋਂ 3.5 ਕਿਲੋਗ੍ਰਾਮ ਅਕਾਸੀਜਨ ਚਾਹੀਦੀ ਹੈ, ਉਸਦੇ ਬਦਲੇ ਉਹ 1.043 ਕਿਲੋਗ੍ਰਾਮ ਕਾਰਬਨ ਡਾਈਔਕਸਾਈਡ ਛੱਡਦਾ ਹੈ। ਇਹ ਵੀ ਸਮਝਣਾ ਹੋਏਗਾ ਕਿ ਇੱਕ ਦਰਖਤ ਇੱਕ ਦਿਨ ਵਿੱਚ 0.0597 ਕਿਲੋਗ੍ਰਾਮ ਕਾਰਬਨ ਡਾਈਔਕਸਾਈਡ ਗ੍ਰਹਿਣ ਕਰਦਾ ਹੈ ਅਤੇ 0.3234 ਕਿਲੋਗ੍ਰਾਮ ਆਕਸੀਜਨ ਛੱਡਦਾ ਹੈ। ਇਸ ਲਈ ਜ਼ਰੂਰੀ ਹੈ ਕਿ ਦਰਖਤਾਂ ਅਤੇ ਜੀਵਾਂ ਦੀ ਸੁਰੱਖਿਆ ਦੇ ਵਿਚਕਾਰ ਠੀਕ ਤਾਲਮੇਲ ਹੋਵੇ।

Image result for delhi air pollutionਦੇਸ਼ ਦੀ ਰਾਜਧਾਨੀ ਦਿੱਲੀ ਇੱਕ ਵੱਡੇ ਗੈਸ ਚੈਂਬਰ ਦੇ ਰੂਪ ਵਿੱਚ ਬਦਲ ਗਈ ਹੈ। ਸਧਾਰਨ ਦਿਨਾ ਵਿੱਚ ਵੀ ਉਥੇ ਪੀ ਐਮ ਦਾ ਅੰਕੜਾ 250 ਤੋਂ  ਉਪਰ ਰਹਿੰਦਾ ਹੈ ਅਤੇ ਪਿਛਲੀ ਦੀਵਾਲੀ ਵਿੱਚ ਵੀ ਅਤੇ ਉਸਦੇ ਬਾਅਦ ਵੀ ਕਈ ਇਲਾਕਿਆਂ ‘ਚ ਇਹ 900 ਤੋਂ ਉਪਰ ਜਾ ਚੁੱਕਾ ਸੀ। ਸਮੌਗ ਅਤੇ ਧੁੰਦ ਦੇ ਨਾਲ ਇਥੇ ਹਰ ਸਰਦ ਰੁੱਤ ਵਿੱਚ ਇਹ ਭਿਆਨਕ ਹਾਲਤਾਂ ਪੈਦਾ ਕਰ ਦਿੰਦਾ ਹੈ। ਹੁਣ ਇਹੋ ਜਿਹਾ ਕਿਵੇਂ ਨਾ ਹੋਵੇ, ਦਿੱਲੀ ਵਿੱਚ ਪਿਛਲੇ ਦਸ ਸਾਲਾਂ ਵਿੱਚ ਵਾਹਣਾਂ ਦੀ ਗਿਣਤੀ ਵਿੱਚ ਵੱਧ ਤੋਂ ਵੱਧ ਵਾਧਾ ਹੋਇਆ ਹੈ। ਬਚੀ-ਖੁਚੀ ਕਸਰ ਪੰਜਾਬ-ਹਰਿਆਣਾ ਦੀ ਪਰਾਲੀ ਪੂਰਾ ਕਰ ਦਿੰਦੀ ਹੈ।

ਜੇਕਰ ਦਿੱਲੀ ਨੂੰ ਛੱਡ ਦੇਈਏ, ਤਾਂ ਵੀ ਆਪਣੇ ਦੇਸ਼ ਵਿੱਚ ਹਵਾ ਪ੍ਰਦੂਸ਼ਣ ਇਕ ਬਹੁਤ ਵੱਡੀ ਚਣੌਤੀ ਦੇ ਰੂਪ ਵਿੱਚ ਸਾਹਮਣੇ ਹੈ। ਅੰਕੜੇ ਦਸਦੇ ਹਨ ਕਿ ਦੇਸ਼ ਦਾ ਕੋਈ ਵੀ ਵੱਡਾ ਸ਼ਹਿਰ ਹਵਾ ਪ੍ਰਦੂਸ਼ਣ ਦੀ ਦ੍ਰਿਸ਼ਟੀ ਤੋਂ ਸੁਰੱਖਿਅਤ ਨਹੀਂ ਬਚਿਆ। ਇਸ ਵਿੱਚ ਕਾਨਪੁਰ, ਅਲਾਹਾਬਾਦ, ਬੰਗਲੌਰ, ਕਲਕੱਤਾ ਅਤੇ ਵਿਸ਼ਾਖਾਪਟਨਮ ਸਾਰੇ ਸ਼ਹਿਰ ਸ਼ਾਮਲ ਹਨ। 2017-18 ਵਿੱਚ ਸਭ ਤੋਂ ਜਿਆਦਾ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਲੁਧਿਆਣਾ, ਆਗਰਾ, ਅੰਮ੍ਰਿਤਸਰ, ਫਿਰੋਜਾਬਾਦ, ਅਹਿਮਦਾਬਾਦ, ਗਵਾਲੀਅਰ ਅਤੇ ਪਟਨਾ ਵੀ ਜੁੜ ਗਏ। ਇਹਨਾ ਸ਼ਹਿਰਾਂ ਵਿੱਚ ਕਾਰਬਨ ਡਾਈਔਕਸਾਈਡ ਸਭ ਤੋਂ ਜਿਆਦਾ ਮਾਤਰਾ ਵਿੱਚ ਤਾਂ ਹੋ ਹੀ ਗਈ, ਨਾਈਟਰਸ ਔਕਸਾਈਡ ਵੀ ਦੂਜੇ ਨੰਬਰ ਉਤੇ ਤੇਜੀ ਨਾਲ ਪ੍ਰਦੂਸ਼ਿਕਾਂ ਵਿੱਚ ਆਪਣੀ ਥਾਂ ਬਣਾ ਰਹੀ ਹੈ।

ਜਿਸ ਤਰ੍ਹਾਂ ਦੇ ਹਾਲਾਤ ਹਨ, ਉਹ ਇੱਕ ਵੱਡੇ ਵਾਤਾਵਰਨ ਅੰਦੋਲਨ ਨੂੰ ਜਨਮ ਦੇਣ ਵਾਲੇ ਹਨ। ਇਹੀ ਹਾਲ ਰਿਹਾ, ਤਾਂ ਇਹ ਤਹਿ ਹੋਇਆ ਮੰਨ ਲਉ ਕਿ ਆਉਣ ਵਾਲੇ ਕੁਝ ਹੀ ਸਾਲਾਂ ਵਿੱਚ ਅਸੀਂ ਇੱਕ ਮੂਕ ਕ੍ਰਾਂਤੀ ਨੂੰ ਜਨਮ ਦੇਵਾਂਗੇ, ਜਿਸ ਨਾਲ ਦੇਸ਼ ਦੇ ਆਰਥਿਕ, ਸਮਾਜਿਕ ਅਤੇ ਸਿਆਸੀ ਹਾਲਤ ਢਹਿ-ਢੇਰੀ ਹੋ ਜਾਣਗੇ।

-ਗੁਰਮੀਤ ਪਲਾਹੀ

ਫੋਨ ਨੰ:- 9815802070

Post Author: admin

Leave a Reply

Your email address will not be published. Required fields are marked *