ਨਿਊ ਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਬਣੇ ਗੁਰਬੀਰ ਗਰੇਵਾਲ

Related imageਪੰਜਾਬੀ ਮੂਲ ਦੇ ਗੁਰਬੀਰ ਸਿੰਘ ਗਰੇਵਾਲ ਨੂੰ ਨਿਊ ਜਰਸੀ ਸਟੇਟ ਦਾ ਅਟਾਰਨੀ ਜਨਰਲ ਨਾਮਜ਼ਦ ਕੀਤਾ ਗਿਆ ਹੈ। 44 ਸਾਲਾਂ ਦੇ ਗੁਰਬੀਰ ਸਿੰਘ ਗਰੇਵਾਲ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਅਮਰੀਕੀ ਸਿੱਖ ਹਨ। ਨਿਊ ਜਰਸੀ ਦੇ ਮਨੋਨੀਤ ਗਵਰਨਰ ਫਿਲ ਮਰਫੀ ਨੇ ਗੁਰਬੀਰ ਗਰੇਵਾਲ ਨੂੰ ਅਟਾਰਨੀ ਜਨਰਲ ਨਾਮਜ਼ਦ ਕੀਤਾ । ਗੁਰਬੀਰ ਗਰੇਵਾਲ ਇਸ ਤੋਂ ਪਹਿਲਾਂ ਨਿਊਯਾਰਕ ਦੀ ਸਾਊਥ ਏਸ਼ੀਅਨ ਬਾਰ ਅੇਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਗੁਰਬੀਰ ਗਰੇਵਾਲ ਨਿਊ ਜਰਸੀ ਦੇ ਏਸ਼ੀਅਨ ਪੈਸਫਿਕ ਅਮਰੀਕਨ ਲਾੱਇਰਸ ਐਸੋਸੀਏਸ਼ਨ ਦੇ ਮੈਂਬਰ ਵੀ ਰਹਿ ਚੁੱਕੇ ਹਨ। ਇਸ ਅਹੁਦੇ ਨੂੰ ਮਿਲਣ ਤੋਂ ਬਾਅਦ ਗਰੇਵਾਲ ਨਿਊ ਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਹੋਣਗੇ।

Post Author: admin

Leave a Reply

Your email address will not be published. Required fields are marked *