ਪ੍ਰਿਯੰਕਾ ਨੂੰ ਮਦਰ ਟੈਰੇਸਾ ਯਾਦਗਾਰੀ ਐਵਾਰਡ

Image result for priyanka chopra receive mother teresa awardਅਦਾਕਾਰ ਪ੍ਰਿਯੰਕਾ ਚੋਪੜਾ ਨੂੰ ਸਮਾਜ ਸੇਵਾ ਲਈ ਇਸ ਸਾਲ ਦਾ ਮਦਰ ਟੈਰੇਸਾ ਯਾਦਗਾਰੀ ਐਵਾਰਡ ਦਿੱਤਾ ਗਿਆ। ਪ੍ਰਿਯੰਕਾ ਨੇ ਹਾਲ ਹੀ ਵਿੱਚ ਸੀਰੀਆ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਸ਼ਰਨਾਰਥੀ ਬੱਚਿਆਂ ਨਾਲ ਮੁਲਾਕਾਤ ਕੀਤੀ ਸੀ। ਉਹ ਯੂਨੀਸੈਫ ਦੀ ਸਦਭਾਵਨਾ ਸਫ਼ੀਰ ਵੀ ਹੈ ਅਤੇ ਮਨੁੱਖਤਾ ਦੀ ਭਲਾਈ ਲਈ ਕਈ ਹੋਰ ਕਾਰਜਾਂ ਵਿੱਚ ਮਦਦ ਵੀ ਕਰਦੀ ਹੈ। ਇਸ 35 ਸਾਲਾ ਅਦਾਕਾਰ ਵੱਲੋਂ ਉਸ ਦੀ ਮਾਂ ਮਧੂ ਚੋਪੜਾ ਨੇ ਐਵਾਰਡ ਹਾਸਲ ਕੀਤਾ। ਮਧੂ ਚੋਪੜਾ ਨੇ ਇਕ ਬਿਆਨ ਵਿੱਚ ਕਿਹਾ ਕਿ ‘‘ਮੈਂ ਪ੍ਰਿਯੰਕਾ ਦੀ ਬਿਨਾਂ ਉਤੇ ਨਿਮਰਤਾ ਸਹਿਤ ਇਹ ਐਵਾਰਡ ਸਵੀਕਾਰ ਕਰਦੀ ਹਾਂ। ਮੈਨੂੰ ਇਕ ਪਰਉਪਕਾਰੀ ਬੱਚੇ ਦੀ ਮਾਂ ਹੋਣ ਉਤੇ ਬੇਹੱਦ ਮਾਣ ਹੈ।’’ ਉਨ੍ਹਾਂ ਕਿਹਾ ਕਿ ਪ੍ਰਿਯੰਕਾ ਜਦੋਂ ਬੱਚੀ ਸੀ ਤਾਂ ਉਹ ਮਦਰ ਟੈਰੇਸਾ ਤੋਂ ਬਹੁਤ ਪ੍ਰਭਾਵਤ ਸੀ ਅਤੇ ਉਹ ਬਰੇਲੀ ਦੇ ਪ੍ਰੇਮ ਨਿਵਾਸ ਦੀ ਮਦਦ ਕਰ ਰਹੀ ਹੈ। ਇਸ ਤੋਂ ਪਹਿਲਾਂ ਕਿਰਨ ਬੇਦੀ, ਅੰਨਾ ਹਜ਼ਾਰੇ, ਆਸਕਰ ਫਰਨਾਂਡੇਜ਼, ਸੁਧਾ ਮੂਰਤੀ, ਮਲਾਲਾ ਯੂਸਫ਼ਜ਼ਈ, ਸੁਸ਼ਮਿਤਾ ਸੇਨ, ਬਿਲਕੀਸ ਬਾਨੋ ਈਦੀ ਵਰਗੀਆਂ ਮਸ਼ਹੂਰ ਹਸਤੀਆਂ ਨੂੰ ਇਹ ਐਵਾਰਡ ਮਿਲ ਚੁੱਕਿਆ ਹੈ।

Post Author: admin

Leave a Reply

Your email address will not be published. Required fields are marked *