ਨਵੇਂ ਸਾਲ ‘ਚ ਮਹਿੰਗੀਆਂ ਹੋਣਗੀਆਂ ਟਾਟਾ ਮੋਟਰਜ਼ ਦੀਆਂ ਕਾਰਾਂ

ਜੇਕਰ ਤੁਸੀਂ ਜਨਵਰੀ ‘ਚ ਟਾਟਾ ਮੋਟਰਜ਼ ਦੀ ਕਾਰ ਖਰੀਦਣ ਦੀ ਯੋਜਨਾ ਬਣਾਈ ਹੈ ਤਾਂ ਤੁਹਾਨੂੰ ਹੁਣ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਟਾਟਾ ਮੋਟਰਜ਼ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਜਨਵਰੀ ਤੋਂ ਆਪਣੇ ਸਾਰੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਇਸ ਦੀ ਸੂਚਨਾ ਟਾਟਾ ਮੋਟਰਜ਼ ਨੇ ਸ਼ੇਅਰ ਬਾਜ਼ਾਰ ਨੂੰ ਭੇਜ ਦਿੱਤੀ ਹੈ।

ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਨੂੰ ਭੇਜੀ ਸੂਚਨਾ ‘ਚ ਟਾਟਾ ਮੋਟਰਜ਼ ਨੇ ਕਿਹਾ ਕਿ ਕੰਪਨੀ ਜਨਵਰੀ 2018 ‘ਚ ਸਾਰੇ ਯਾਤਰੀ ਵਾਹਨਾਂ ਦੇ ਮੁੱਲ 25,000 ਰੁਪਏ ਤਕ ਵਧਾਏਗੀ। ਉਸ ਨੇ ਕਿਹਾ ਕਿ ਇਨਪੁਟ ਕਾਸਟ ਯਾਨੀ ਵਾਹਨ ਤਿਆਰ ਕਰਨ ਦੀ ਲਾਗਤ ਵਧਣ ਕਾਰਨ ਅਜਿਹਾ ਫੈਸਲਾ ਲਿਆ ਗਿਆ ਹੈ।

Post Author: admin

Leave a Reply

Your email address will not be published. Required fields are marked *